raksha bandan

ਨਨਾਣ ਨੇ ਭਾਬੀ ਨੂੰ ਫੋਨ📞 ਕੀਤਾ ਤੇ ਪੁਛਿਆ, "ਭਾਬੀ ਮੈਂ #ਰੱਖੜੀ ਭੇਜੀ ਸੀ ਮਿਲ ਗਈ ਕੇ ਨਹੀ..?

ਭਾਬੀ:- ਨਹੀ ਦੀਦੀ ਹੱਲੇ ਨਹੀ ਮਿਲੀ।
ਨਨਾਣ- ਭਾਬੀ ਜੀ ਤੁਸੀ ਕਲ੍ਹ ਤੱਕ ਦੇਖ ਲਵੋ ਜੇ ਨਾ ਮਿਲੀ ਤਾਂ ਪਰਸੋ ਨੂੰ ਰੱਖੜੀ ਵਾਲੇ ਦਿਨ ਮੈਂ ਆਪ ਆ ਜਾਉਂਗੀ ਹੋਰ ਰੱਖੜੀ ਲੈ ਕੇ।
         ਅਗਲੇ ਦਿਨ ਭਾਬੀ ਨੇ ਆਪ ਫੋਨ ਕੀਤਾ ਕਿ ਦੀਦੀ ਰੱਖੜੀ ਅੱਜ ਵੀ ਨਹੀ ਆਈ। ਤਾਂ ਰੱਖੜੀ ਵਾਲੇ ਦਿਨ ਨਨਾਣ ਹੋਰ ਰੱਖੜੀਆ ਅਤੇ ਮਠਿਆਈ ਲ਼ੈ ਕੇ ਪੇਕੇ ਜਾ ਪਹੁੰਚੀ। ਰੱਖੜੀ ਬੰਨੀ, ਸਭ ਨਾਲ ਰੱਜ ਕੇ ਗਲ੍ਹਾਂ ਕੀਤੀਆ, ਖੂਬ ਹਾਸਾ-ਮਜਾਕ ਕੀਤਾ ਜਦੋਂ ਸਾਮ ਨੂੰ ਵਾਪਸ ਤੁਰਨ ਲੱਗੀ ਤਾਂ ਭਾਬੀ ਬਹੁਤ ਸਾਰੀਆ ਚੀਜਾ ਨਾਲ ਬੈਗ ਭਰ ਦਿਤਾ। ਫਿਰ ਜਦੋਂ ਆਪਣੀ ਮਾਂ ਦੇ ਗਲ੍ਹ ਲੱਗ ਮਿਲਣ ਲਗੀ ਤਾਂ ਮਾਂ ਬੋਲੀ ਨੀ ਧੀਏ ਤੈਨੂੰ ਮੇਰੀ ਯਾਦ ਨਹੀ ਆਉਦੀ ਛੇਤੀ-ਛੇਤੀ ਆ ਕੇ ਮਿਲ ਜਾਇਆ ਕਰ।
            ਨਨਾਣ ਬੋਲੀ "ਮੰਮੀ ਓਧਰ ਸੋਹਰੇ ਘਰ ਵੀ ਮੇਰੀ ਇੱਕ ਹੋਰ ਮਾਂ ਹੈਗੀ ਆ ਕੀ ਕਰਾ ਤੇ ਇਥੇ ਤੁਹਾਡੇ ਕੋਲ ਮੇਰੀ ਥਾਂ ਤੇ ਭਾਬੀ ਜੀ ਹੈਗੇ ਹੀ ਆ।"
ਅੱਖਾਂ ਵਿੱਚ ਹੰਝੂੰ ਭਰ ਕੇ ਮਾਂ ਬੋਲੀ, "ਧੀਏ, ਸੱਚਮੁਚ ਮੇਰਾ ਬਹੁਤ ਖਿਆਲ ਰੱਖਦੀ ਆ ਭਾਬੀ ਤੇਰੀ। ਦੇਖਲਾ ਤੈਨੂੰ ਮਿਲਣ ਲਈ ਝੂੱਠ ਬੋਲਿਆ ਵਿਚਾਰੀ ਨੇ.. ਧੀਏ ਤੇਰੀ ਰੱਖੜੀ ਤਾਂ ਪਹਿਲਾ ਹੀ ਮਿਲ ਗਈ ਸੀ ਪਰ ਤੇਰੀ ਭਾਬੀ ਨੇ ਸਾਰੇ ਟੱਬਰ ਨੂੰ ਕਿਹਾ ਕੋਈ ਦੱਸਿਓ ਨਾ, ਆਪਾ ਰੱਖੜੀ ਬੰਨਣ ਦੇ ਬਹਾਨੇ ਦੀਦੀ ਨੂੰ ਬੁਲਾਉਣਾ ਆ। ਬਹੁਤ ਚਿਰ ਹੋ ਗਿਆ ਮਿਲੀ ਨੂੰ।"
          ਸਹੁਰੇ ਵਾਪਿਸ ਜਾਂਦੀ ਨਨਾਣ  ਰਾਸਤੇ ਚ ਪੇਕਿਆ ਦੀਆ ਮਿਠੀਆ #ਯਾਦਾਂ ਚ ਗਵਾਚੀ ਸੋਚ ਰਹੀ ਸੀ ਤੇ ਮਨ ਹੀ ਮਨ ਕਹਿਣ ਲਗੀ, ਹੇ ਸੱਚੇ ਪਾਤਸ਼ਾਹ! ਇਦਾਂ ਦੀ ਭਾਬੀ ਹਰੇਕ ਨੂੰ ਦੇਵੀ।।
       ਦੋਸਤੋ ਮੈਨੂੰ ਲਗਦਾ ਇਹ ਮੈਸਜ  ਸਭ ਨੂੰ ਪਸੰਦ ਆਉਗਾ। ਇਹ ਇਕ Meaningfull ਪੋਸਟ ਆ #ਸੇਅਰ ਜਰੂਰ ਕਰੋ ਅਤੇ ਦਾਵਾ ਆ ਕਿ ਇਹ ਮੈਸਜ ਪੜ੍ਹ ਕੇ ਕਿਸੇ ਨਾ ਕਿਸੇ ਨਨਾਣ-ਭਰਜਾਈ ਦੀ ਸੋਚ ਪੱਕਾ ਹੀ ਬਦਲੂ।।

❤••••••••

Comments