ik baar jarur pro g

ਇਕ ਵਾਰ ਜਰੂਰ ਪੜਿਉ

ਸੁਪਨੇ ਦੇ ਵਿਚ ਮਿਲੀ ਸਹੇਲੀ, ਓਹਨੇ ਦਿਲ ਦਾ ਹਾਲ ਸੁਣਾਇਆ...ਸੁਣ ਕੇ ਓਸ ਦੀ ਹੱਡ ਬੀਤੀ,ਫਿਰ ਹੰਝੂਆਂ ਦਾ ਹੜ੍ਹ ਆਇਆ..??..ਕਹਿੰਦੀ ਮੇਰੇ ਵਿਆਹ ਨੇ, ਮਾਪਿਆਂ ਸਿਰ ਕਰਜ਼ਾ ਚੜ੍ਹਾਇਆ। ਸਭ ਕੁਝ ਦਿਤਾ ਬਾਬਲ ਮੇਰੇ, ਜੋ ਸੀ ਦਾਜ ਦੇ ਵਿਚ ਗਿਣਾਇਆ...ਜਦ ਓਹਦੇ ਘਰ ਪੁੱਜੀ ਡੋਲੀ,ਕਹਿੰਦਾ AC ਕਿਓ ਨੀ ਆਇਆ...ਮੇਰੀ ਸੱਸ ਤੇ ਨਣਦਾ ਨੇ ਵੀ,ਕਈ ਦਿਨ ਵਾਹਵਾ ਨੱਕ ਚੜ੍ਹਾਇਆ। ਕੁਝ ਦਿਨ ਪਿੱਛੋ 'ਓਸ' ਨੇ,ਮੇਰੇ ਪੇਕੇ ਜਾਣ ਦਾ ਮਨ ਬਣਾਇਆ...ਚਾਈਂ ਚਾਈਂ ਓਸ ਨਾਲ ਜਾ,ਮੈਂ ਬਾਬਲ ਦਾ ਦਰ ਖੜਕਾਇਆ...ਦੇਖ ਕੇ ਮੇਰੇ ਮਾਪਿਆਂ ਮੈਨੂੰ,ਘੁੱਟ ਕੇ ਗਲ ਨਾਲ ਲਾਇਆ।ਰਾਤ ਨੂੰ ਰੋਟੀ ਪਿਛੋਂ ਮਾਹੀਏ, ਫਰਿਜ਼ 'ਚੋ ਕੋਕ ਮੰਗਾਇਆ।ਅੱਖ ਬਚਾ ਕੇ ਮੈਥੋਂ ਓਸ ਨੇ,ਹੱਥੀਂ ਕੋਕ ਚ ਜਹਿਰ ਮਿਲਾਇਆ....ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ,ਮੈਨੂੰ ਸਾਰਾ ਕੋਕ ਪਿਆਇਆ....ਮੈ ਉਹਦੀ ਅੱਖੀਆਂ ਮੂਹਰੇ ਤੜਫਣ ਲੱਗੀ,ਓਹਨੂੰ ਰਤਾ ਤਰਸ ਨਾ ਆਇਆ।ਬਚਣੇ ਦੀ ਮੈਂ ਕੋਸਿਸ਼ ਕੀਤੀ,ਓਹਨੇ ਅੰਦਰੋ ਤਾਲਾ ਲਾਇਆ...ਮੇਰੇ ਆਖਰੀ ਸਾਹ ਜਦ ਟੁੱਟਦੇ ਦੇਖੇ,ਫਿਰ ਓਸ ਨੇ ਰੋਲਾ ਪਾਇਆ ...ਸੁਣ ਕੇ ਰੌਲਾ ਭੱਜੇ ਆਏ ਮੇਰੇ ਮਾਪੇ, ਓਹਨਾ ਰਤਾ ਬਿੰਦ ਨਾ ਲਾਇਆ।ਕਹਿੰਦਾ ਮੈਨੂੰ ਤਾਂ ਇੰਜ ਲਗਦਾ,ਏਹ ਨੂ ਕੋਈ ਚੱਕਰ ਚੁੱਕਰ ਆਇਆ...ਜੱਗੋ ਤ੍ਹੇਰਵੀ ਕਰ ਗਿਆ ਚੰਦਰਾ,ਮੈਨੂੰ ਮਾਪਿਆ ਦੇ ਘਰ ਹੀ ਮਾਰ ਮੁਕਾਇਆ ਅੱਜ ਵੀ ਟਹਿਕ ਦੇ ਓਹ ਫੁੱਲ ਬੂਟੇ ਜਿਹਨਾਂ ਨੂੰ ਮੈ ਬਾਬਲ ਵਿਹੜੇ...ਹੱਥੀ ਲਾਇਆ...ਪਰ ਦੇਖ ਨੀ ਹੁੰਦਾ ਚਿਹਰਾ ਮੇਰੇ ਬਾਬਲ ਦਾ,ਜੋ ਹੁਣ ਰਹਿੰਦਾ ਏ...ਮੁਰਝਾਇਆ। ਸਭ ਕੁਝ ਸੁਣਕੇ ਅੱਖ ਖ਼ੁੱਲ੍ਹਗੀ ਮੇਰੀ,ਜਦ ਮੈ ਓਹਦੇ ਮੋਢੇ'ਤੇ ਹੱਥ ਲਾਇਆ...ਸਮਝ ਨਾ ਆਇਆ ਕਿਥੇ ਗੁੰਮ ਹੋ ਗਿਆ,ਪਲਾਂ ਦੇ ਵਿਚ ਹੀ ਓਹ ਤਾਂ ਸੀ ਇਕ ਸਾਇਆ...ਓਸ ਦੀ ਦੁੱਖਾਂ ਭਰੀ ਕਹਾਣੀ ਨੂੰ ਮੈਂ,ਓਸੇ ਵੇਲੇ ਸ਼ਬਦਾ ਦਾ ਜਾਮਾ ਪਾਇਆ।ਮੇਰੇ ਕੱਲੇ ਕੱਲੇ ਸ਼ਬਦ ਨੇ ਫਿਰ,ਇਕਠੇ ਹੋ ਰੱਬ ਨੂ ਵਾਸਤਾ ਪਾਇਆ....ਜਦ ਬਾਬਲ ਨੇ ਧੀ ਹੀ ਦੇ ਦਿੱਤੀ,ਓਸ ਕੋਲ ਬਚਿਆ ਕੀ ਸਰਮਾਇਆ...ਦੱਸੀ ਵੇ ਮੇਰੇ ਡਾਹਢਿਆ ਰੱਬਾ... ਵੇ ਕਾਹਨੂੰ ਚੰਦਰਾ ਦਾਜ ਬਣਾਇਆ?...ਵੇ ਕਾਹਨੂੰ ਚੰਦਰਾ ਦਾਜ ਬਣਾਇਆ......Copy

Comments